ਹੱਡੀ ਦਾ ਕੈੰਸਰ। ਕੀ ਕਰਨਾ ਚਾਹੀਦਾ ਹੈ?
“ਤੁਹਾਨੂੰ ਹੱਡੀ ਦਾ ਕੈਂਸਰ ਹੈ”…. ਇਹ ਸ਼ਬਦ ਸੁਣਦੇ ਹੀ ਕਿਸੇ ਦੀ ਵੀ ਜਿੰਦਗੀ ਵਿੱਚ ਭੂਚਾਲ ਆ ਸਕਦਾ ਹੈ ਕਿੳੇੁਂਕਿ ਸਮਾਜ ਵਿੱਚ ਕੈਂਸਰ ਬਾਰੇ ਬਹੁਤ ਗਲਤ ਧਾਰਨਾ ਹੈ।ਇਹ ਸੁਣਦੇ ਹੀ ਮਰੀਜ਼ ਤੇ ਉਸਦੇ ਰਿਸ਼ਤੇਦਾਰ ਵਿੱਚ ਡਰ ਬੈਠ ਜਾਂਦਾ ਹੈ,ਜਦ ਕਿ ਇਹ ਬਿਲਕੁਲ ਠੀਕ ਹੋ ਸਕਦਾ ਹੈ।
ਔਰਥੋਪਇਡਕ ਅੋਨਕੋਲੋਜੀ (ORTHOPAEDIC ONCOLOGY)
ਇਹ ਇੱਕ ਬਹੁਤ ਸੁਪਰ-ਸਪੈਸ਼ਲਿਸਟਡ ਬਰਾਂਚ ਜੋ ਸਿਰਫ ਹੱਡੀਆਂ ਦੇ ਕੈਂਸਰ ਦੇ ਮਰੀਜ਼ਾਂ ਨੂੰ ਦੇਖਦੀ ਹੈ।ਇਸ ਬਰਾਂਚ ਨੇ ਪਿਛਲੇ ਕੁੱਝ ਸਾਲ ਵਿੱਚ ਬਹੁਤ ਤਰੱਕੀ ਕੀਤੀ ਹੈ।ਪਹਿਲਾ ਹੱਡੀ ਦੇ ਕੈਂਸਰ ਦਾ ਇਲਾਜ ਸਿਰਫ ਅੰਗ ਕੱਟ ਕੇ ਹੀ ਕੀਤਾ ਜਾਂਦਾ ਸੀ ਪਰ ਅੱੱਜ ਦੀ ਤਰੀਕ ਵਿੱਚ 90% ਤੋਂ ਵੀ ਜਿਆਦਾ ਮਰੀਜਾਂ ਦੇ ਨਾ ਸਿਰਫ ਅੱਪਰੇਸ਼ਨ ਕਰ ਕੇ ਅੰਗ ਬਚਾਏ ਜਾ ਸਕਦੇ ਹਨ।ਪਰ ਕਿ ਉਹਨਾਂ ਦੀ ਜਾਨ ਵੀ ਬਚਾਈ ਜਾ ਸਕਦੀ ਹੈ।
ਹੱਡੀ ਦੀ ਕੈਂਸਰ ਬਾਰੇ ਸਹੀ ਜਾਣਕਾਰੀ ਹੋਣੀ ਤੇ ਸਹੀ ਸਮੇਂ ਤੇ ਇੱਕ ਸਪੈਸਲਿਸਟ ਕੋਲ ਲੈਣੀ ਇਸ ਬਿਮਾਰੀ ਤੋਂ ਠੀਕ ਹੋਣ ਵਾਸਤੇ ਬਹੁਤ ਜਰੂਰੀ ਹੈ।
ਹੱਡੀ ਦਾ ਕੈਂਸਰ ਕੀ ਹੈ?ਕੀ ਹੱਡੀ ਵਿੱਚ ਵੀ ਕੈਂਸਰ ਹੋ ਸਕਦਾ ਹੈ?
ਹੱਡੀ ਦਾ ਕੈਂਸਰ ਇੱਕ ਤਰਾਂ ਦੀ ਫੈਲਨ ਵਾਲੀ ਰਸੋਲੀ ਹੁੰਦੀ ਹੈ ਜੋ ਫੇਫੜੇ ਵਿੱਚ ਜਾਂ ਹੋਰ ਹੱਡੀਆਂ ਵਿੱਚ ਫੈਲ ਸਕਦੀ ਹੈ।ਹੱਡੀ ਦਾ ਕੈਂਸਰ ਦੋ ਤਰਾਂ ਦਾ ਹੋ ਸਕਦਾ ਹੈ-ਇਕ ਉਹ ਜੋ ਹੱਡੀ ਵਿੱਚ ਹੀ ਸ਼ੁਰੂ ਹੁੰਦਾ ਹੈ ਜਿਸ ਨੂੰ ਪ੍ਰਾਇਮਰੀ ਬੋਨ (Primary Bone) ਕੈਂਸਰ ਕਿਹਾ ਜਾਂਦਾ ਹੈ, ਤੇ ਦੁਸਰਾ ਸੈਕੰਡਰੀਂ ਬੋਨ (Secondary Bone) ਕੈਂਸਰ ਜੋ ਕਿ ਸਰੀਰ ਵਿੱਚ ਕਿਸੇ ਹੋਰ ਕੈਂਸਰ ਤੋ ਫੈਲ ਕੇ ਹੱਡੀ ਵਿੱਚ ਆਉਂਦਾ ਹੈ ਜਿਵੇਂ ਕਿ ਬਰੈਸਟ ਕੈਂਸਰ(Breast Cancer),ਗਦੂਦ(Prostate)ਦਾ ਕੈਂਸਰ ਆਦਿ।
ਪ੍ਰਾਇਮਰੀ ਤੇ ਸੈਕੰਡਰੀ ਬੋਨ ਕੈਂਸਰ ਦਾ ਇਲਾਜ ਇੱਕ ਦੂਸਰੇ ਤੋ ਵੱਖ ਹੁੰਦਾ ਹੈ।
ਸੈਕੰਡਰੀ ਬੋਨ ਕੈਂਸਰ ਆਮ ਜਨਤਾ ਵਿੱਚ ਪ੍ਰਾਇਮਰੀ ਬੋਨ ਕੈਂਸਰ ਨਾਲੋਂ ਜਿਆਦਾ ਪਾਇਆ ਜਾਂਦਾ ਹੈ।
ਹੱਡੀ ਦੇ ਕੈਂਸਰ ਦੇ ਕੀ ਲੱਛਣ ਹੁੰਦੇ ਹਨ?
ਪ੍ਰਾਇਮਰੀ ਬੋਨ ਕੈਂਸਰ ਬੱਚਿਆਂ ਤੇ ਕਿਸ਼ੋਰ ਅਵਸਥਾ ਵਿੱਚ ਜਿਆਦਾ ਹੁੰਦਾ ਹੈ ਤੇ ਸੈਕੰਡਰੀ ਬੋਨ ਕੈਂਸਰ ਬਜ਼ੁਰਗ ਲੋਕਾਂ ਵਿੱਚ ਜਿਆਦਾ ਹੁੰਦਾ ਹੈ।
ਆਮ ਤੋਰ ਤੇ ਮਰੀਜ਼ ਨੂੰ ਉਸ ਕੈਂਸਰ ਗ੍ਰਿਸਤ ਹੱਡੀ ਵਿੱਚ ਦਰਦ ਹੁੰਦਾ ਹੈ, ਜੋ ਕਿ ਸਮੇਂ ਨਾਲ ਵੱਧ ਦਾ ਰਹਿੰਦਾ ਹੈ।ਦਰਦ ਦੇ ਨਾਲ ਉਸ ਜਗ੍ਹਾ ਤੇ ਸੋਜ ਵੀ ਹੋ ਸਕਦੀ ਹੈ।ਕਈ ਵਾਰ ਕੈਂਸਰ ਕਰਕੇ ਹੱਡੀ ਕਮਜ਼ੋਰ ਹੋ ਜਾਂਦੀ ਹੈ ਤੇ ਉਸ ਦਾ ਫਰੈਕਚਰ ਵੀ ਹੋ ਸਕਦਾ ਹੈ।
ਕਈ ਵਾਰ ਮਰੀਜ਼ ਨੂੰ ਇਦਾਂ ਲੱਗਦਾ ਹੈ ਕਿ ਇਹ ਦਰਦ ਤੇ ਸੋਜ ਕਿਸੇ ਸੱਟ ਵੱਜਣ ਕਰਕੇ ਹੈ ਤੇ ਇਸ ਕਰਕੇ ਉਹ ਡਾਕਟਰੀ ਸਲਾਹ ਸਮੇਂ ਤੇ ਨਹੀਂ ਲੈਂਦੇ।
ਕਈ ਵਾਰ ਇਸਦਾ ਇਲਾਜ ਗਲਤੀ ਨਾਲ ਇਨਫੈਕਸ਼ਨ ਜਾਂ ਪੱਸ ਸਮਝ ਕੇ ਕਰ ਦਿੱਤਾ ਜਾਂਦਾ ਹੈ ਜੋ ਕਿ ਨਾ ਸਿਰਫ ਸਹੀ ਇਲਾਜ ਹੋਣ ਵਿੱਚ ਦੇਰੀ ਪੈਦਾ ਕਰਦਾ ਹੈ ਬਲਕਿ ਅੱਗੇ ਦੇ ਇਲਾਜ ਨੂੰ ਹੋਰ ਮੁਸ਼ਕਿਲ ਬਣਾ ਦਿੰਦਾ ਹੈ।
ਹੱਡੀ ਦੇ ਕੈਂਸਰ ਦੇ ਕੀ ਕਾਰਨ ਹੁੰਦੇ ਹਨ?
ਹਾਲੇ ਤੱਕ ਵਿਗਿਆਨ ਨੂੰ ਹੱਡੀ ਦੇ ਕੈਂਸਰ ਦਾ ਕੋਈ ਠੋਸ ਕਾਰਨ ਨਹੀਂ ਪਤਾ ਲੱਗਾ।ਜਿਸ ਤਰਾਂ ਬੀੜੀ ਸਿਗਰਟ ਪੀਣ ਵਾਲੇ ਮਰੀਜ਼ ਨੂੰ ਫੇਫੜੇ ਦਾ ਕੈਂਸਰ ਹੋਣ ਦਾ ਵੱਧ ਖਤਰਾ ਹੁੰਦਾ ਹੈ,ਹੱਡੀ ਦੇ ਕੈਂਸਰ ਹੋਣ ਦਾ ਕੋਈ ਕਾਰਨ ਹਾਲੇ ਤੱਕ ਨਹੀਂ ਪਤਾ ਚੱਲ ਸਕਿਆ।ਜਿਹੜੇ ਮਰੀਜ਼ਾਂ ਨੂੰ ਪਹਿਲਾ ਕਿਸੇ ਕਾਰਨ ਤੋਂ ਰੈਡੀਏਸ਼ਨ (Radiation) ਮਿਲੀ ਹੁੰਦੀ ਹੈ, ਉਹਨਾਂ ਮਰੀਜ਼ਾਂ ਵਿੱਚ ਹੱਡੀ ਦੇ ਕੈਂਸਰ ਹੋਣ ਦਾ ਰਿਸਕ (Risk)ਵੱਧ ਜਾਂਦਾ ਹੈ।
ਹੱਡੀ ਦੇ ਕੈਂਸਰ ਨੂੰ ਕਿਸ ਤਰਾਂ ਜਾਂਚ (Diagnose)ਕੀਤਾ ਜਾਂਦਾ ਹੈ?
ਜਿਸ ਮਰੀਜ਼ ਵਿੱਚ ਹੱਡੀ ਦੇ ਕੈਂਸਰ ਹੋਣ ਦਾ ਸ਼ੱਕ ਹੁੰਦਾ ਹੈ,ਉਸ ਨੂੰ ਕੁੱਝ ਖੂਨ ਦੇ ਟੈਸਟ ਕਰਾਏ ਜਾਂਦੇ ਨੇ ਇਸ ਦੇ ਨਾਲ ਐਕਸ ਰੇ(X-Ray) ਤੇ ਐਮ. ਆਰ. ਆਈ (MRI) ਵੀ ਕਰਾਈ ਜਾਂਦੀ ਹੈ।ਕਿਉਂਕਿ ਹੱਡੀ ਦਾ ਕੈਂਸਰ ਕਿਸੇ ਹੋਰ ਜਗ੍ਹਾ ਵੀ ਫੈਲ ਸਕਦਾ ਹੈ ਇਸ ਲਈ ਮਰੀਜ਼ ਦਾ ਪੀ.ਈ.ਟੀ-ਸੀ.ਟੀ ਸਕੈਨ(PET-CT Scan) ਵੀ ਕਰਾਇਆ ਜਾਂਦਾ ਹੈ।ਇਸ ਤੋਂ ਬਾਅਦ ਮਰੀਜ਼ ਨੂੰ ਇੱਕ ਬਾਇਉਸਪੀ(Biopsy) ਦਾ ਟੈਸਟ ਕਰਵਾਉਣਾ ਪੈਂਦਾ ਹੈ।ਬਾਇਉਸਪੀ ਵਿੱਚ ਹੱਡੀ ਦਾ ਇੱਕ ਟੱਕੜਾ ਕੱਢ ਕੇ ਟੈਸਟ ਲਈ ਭੇਜਿਆ ਜਾਂਦਾ ਹੈ।ਇਹ ਬਾਇਉਸਪੀ ਟੈਸਟ ਆਮ ਤੋਰ ਤੇ ਸੂਈ ਨਾਲ ਹੀ ਕੀਤਾ ਜਾਂਦਾ ਹੈ। ਅੱਜ ਦੀ ਟੈਕਨੋਲਜੀ ਨਾਲ ਮਰੀਜ਼ ਨੂੰ ਸੂਈ ਵਾਲੀ ਬਾਇਉਸਪੀ ਨਾਲ ਕੋਈ ਦਰਦ ਨਹੀਂ ਹੁੰਦਾ।
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਬਾਇਉਸਪੀ ਐਫ.ਐਨ.ਏ.ਸੀ.(FNAC)ਨਾਲੋ ਅਲੱਗ ਟੈਸਟ ਹੁੰਦਾ ਹੈ ਤੇ ਐਫ.ਐਨ.ਏ.ਸੀ ਦਾ ਹੱਡੀ ਦੇ ਕੈਂਸਰ ਦੀ ਜਾਂਚ ਵਿੱਚ ਕੋਈ ਫਾਇਦਾ ਨਹੀਂ ਹੁੰਦਾ।
ਕਿਉਂਕਿ ਗਲਤ ਜਗ੍ਹਾ ਤੇ ਗਲਤ ਤਰੀਕੇ ਨਾਲ ਕੀਤੀ ਗਈ ਬਾਇਉਸਪੀ ਕੈਂਸਰ ਦੇ ਇਲਾਜ ਨੂੰ ਮੁਸਕਿਲ ਕਰ ਸਕਦੀ ਹੈ,ਇਸ ਲਈ ਆਮ ਜਨਤਾ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਬਾਇੳਸਪੀ ਹਮੇਸ਼ਾ ਹੱਡੀ ਦੇ ਕੈਂਸਰ ਦੀ ਮਾਹਿਰ ਡਾਕਟਰ ਤੋਂ ਹੀ ਕਰਵਾਈ ਜਾਵੇ।
ਬੋਨ ਕੈਂਸਰ ਕਲੀਨਿਕ,ਚੰਡੀਗੜ ਇੱਕ ਐਸਾ ਹੱਡੀ ਦੇ ਕੈਂਸਰ ਦਾ ਸੈਂਟਰ ਹੈ ਜਿੱਥੇ ਸੂਈ ਨਾਲ ਹੀ ਬਾਇਉਸਪੀ ਕੀਤੀ ਜਾਂਦੀ ਹੈ।
ਹੱਡੀ ਦੇ ਕੈਂਸਰ ਦਾ ਕੀ ਇਲਾਜ ਹੁੰਦਾ ਹੈ?
ਹੱਡੀ ਦੇ ਕੈਂਸਰ ਦੇ ਇਲਾਜ ਵਿੱਚ ਕੀਮੋਥੈਰਪੀ(Chemotherpy),ਰੈਡੀਏਸ਼ਨ ਥੈਰਪੀ(Radiaition Therapy),ਅਪ੍ਰੇਸ਼ਨ ਆਦਿ ਦੀ ਜਰੂਰਤ ਹੋ ਸਕਦੀ ਹੈ।ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਪ੍ਰਕਾਰ ਦੀ ਹੱਡੀ ਦਾ ਕੈਂਸਰ ਹੈ।ਬੁਹਤ ਸਾਰੇ ਪ੍ਰਾਇਮਰੀ ਬੋਨ ਕੈਂਸਰ ਵਿੱਚ ਕੀਮੋਥੈਰਪੀ ਤੇ ਅਪ੍ਰੇਸ਼ਨ ਦੀ ਲੋੜ ਹੁੰਦੀ ਹੈ ਕੋਨਡਰੋਸਰਕੋਮਾ(Chondrosarcoma) ਨਾਮ ਦੀ ਹੱਡੀ ਦੇ ਕੈਂਸਰ ਦਾ ਇਲਾਜ ਸਿਰਫ ਅਪ੍ਰੇਸ਼ਨ ਹੀ ਹੈ।
ਕਿ ਹੱਡੀ ਦੇ ਕੈਂਸਰ ਵਿੱਚ ਸਿਰਫ ਅੰਗ ਕੱਟਣ ਵਾਲਾ ਅਪ੍ਰੇਸ਼ਨ ਹੀ ਹੁੰਦਾ ਹੈ?
ਆਮ ਧਾਰਨਾ ਤੋ ਅਲੱਗ ਹੱਡੀ ਦੇ ਕੈਂਸਰ ਵਿੱਚ ਜਿਆਦਾਤਰ ਅਪ੍ਰੇਸ਼ਨ ਅੰਗ ਬਚਣ ਵਾਲਾ ਹੀ ਕੀਤਾ ਜਾਂਦਾ ਹੈ।ਇਸ ਅਪ੍ਰੇਸ਼ਨ ਵਿੱਚ ਆਮ ਤੋਰ ਤੇ ਕੈਂਸਰ ਨਾਲ ਪ੍ਰਭਾਵਿਤ ਹੱਡੀ ਨੂੰ ਕੱਢ ਦਿੱਤਾ ਜਾਂਦਾ ਹੈ ਤੇ ਆਰਟੀਫੀਸ਼ਲ (Artifical) ਇਮਪਲੈਂਟ (Implant) ਪਾ ਦਿੱਤਾ ਜਾਂਦਾ ਹੈ।
ਕੁੱਝ ਮਰੀਜਾਂ ਵਿੱਚ ਕੈਂਸਰ ਨਾਲ ਖਰਾਬ ਹੱਡੀ ਨੂੰ ਕੱਢ ਕੇ ਉਸ ਨੂੰ ਰੈਡੀਏਸ਼ਨ ਦਿੱਤੀ ਜਾਂਦੀ ਹੈ ਜਿਸ ਨਾਲ ਸਾਰੇ ਕੈਂਸਰ ਸੈੱਲਸ ਮਰ ਜਾਂਦੇ ਹਨ ਤੇ ਫਿਰ ਉਸੇ ਹੱਡੀ ਨੂੰ ਵਾਪਸ ਜੋੜ ਦਿੱਤਾ ਜਾਂਦਾ ਹੈ। ਇਸ ਤਕਨੀਕ ਨੂੰ ਈ.ਸੀ.ਆਰ.ਟੀ (ECRT) ਕਿਹਾ ਜਾਂਦਾ ਹੈ। ਰੈਡੀਰੇਸ਼ਨ ਤੋ ਇਲਾਵਾ,ਲਿਕਵਉਡ ਨਾਈਟ੍ਰੋਜਨ(liquid Nitrogen) ਵੀ ਕੈਂਸਰ ਸੈਲਸ ਨੂੰ ਮਾਰਿਆ ਜਾ ਸਕਦਾ ਹੈ ਜਿਸ ਨੂੰ ਕਰਾਈਓ-ਥੈਰਪੀ (Cryotherapy) ਕਹਿੰਦੇ ਹਨ।
ਕੀ ਹੱਡੀ ਦੇ ਕੈਂਸਰ ਨੂੰ ਠੀਕ ਕੀਤਾ ਜਾ ਸਕਦਾ ਹੈ?
ਨਵੀਂ ਟਕਨੋਲਜੀ ਤੇ ਕੀਮੋਥੈਰਪੀ(Chemotherapy) ਕਰਕੇ,ਲਗਭਗ 70-75% ਹੱਡੀ ਦੇ ਕੈਂਸਰ (Primary Bone Cancer) ਦੇ ਮਰੀਜ਼ਾਂ ਨੂੰ ਠੀਕ ਕੀਤਾ ਜਾ ਸਕਦਾ ਹੈ।
ਜਿਹੜੇ ਮਰੀਜ਼ਾਂ ਦਾ ਕੈਂਸਰ ਫੈਲ ਚੁੱਕਾ ਹੁੰਦਾ ਹੈ,ਉਹਨਾਂ ਵਾਸਤੇ ਵੀ ਬਹੁਤ ਕੁਝ ਕੀਤਾ ਜਾ ਸਕਦਾ ਹੈ ਜਿਸ ਨਾਲ ਉਹਨਾਂ ਦੀ ਕਵਾਲਟੀ ਆਫ ਲਾਈਫ(Quailty of Life) ਨੂੰ ਠੀਕ ਕੀਤਾ ਜਾ ਸਕਦਾ ਹੈ।
ਕੀ ਹੱਡੀ ਦੇ ਕੈਂਸਰ ਦੀ ਰੋਕਥਾਮ ਕੀਤੀ ਜਾ ਸਕਦੀ ਹੈ?
ਕਿਉਂਕਿ ਹਾਲੇ ਤੱਕ ਹੱਡੀ ਦੇ ਕੈਂਸਰ ਹੋਣ ਦਾ ਕੋਈ ਕਾਰਨ ਪਤਾ ਨਹੀਂ ਚੱਲ ਪਾਇਆ ਹੈ,ਇਸਦੀ ਰੋਕਥਾਮ ਨਹੀਂ ਕੀਤੀ ਜਾ ਸਕਦੀ।ਹੱਡੀ ਦੇ ਕੈਂਸਰ ਹੋਣ ਤੇ ਉਸਦਾ ਇਲਾਜ ਕੀਤਾ ਜਾ ਸਕਦਾ ਹੈ।
ਹੱਡੀ ਦੇ ਕੈਂਸਰ ਹੋਣ ਤੇ ਕਿਸਨੂੰ ਮਿਲਣਾ ਚਾਹੀਦਾ ਹੈ?
ਕਿਉਂਕਿ ਹੱਡੀ ਦੇ ਕੈਂਸਰ ਦੇ ਇਲਾਜ ਵਿੱਚ ਪਹਿਲਾ ਮੌਕਾ ਹੀ ਸਭ ਤੋ ਵਧੀਆ ਮੌਕਾ ਹੁੰਦਾ ਹੈ,ਇਸ ਲਈ ਹੱਡੀ ਦੇ ਕੈਂਸਰ ਹੋਣ ਤੇ ਹੱਡੀ ਦੇ ਕੈਂਸਰ ਦੇ ਮਾਹਿਰ ਡਾਕਟਰ ਤੋਂ ਹੀ ਸਲਾਹ ਲੈਣੀ ਚਾਹੀਦੀ ਹੈ।
ਬੋਨ ਕੈਂਸਰ ਕਲੀਨਿਕ,ਸੈਕਟਰ 19 ਚੰਡੀਗੜ ਵਿੱਚ ਐਸਾ ਸੈਂਟਰ ਹੈ ਜਿੱਥੇ ਹੱਡੀ ਦੇ ਹਰ ਕਿਸਮ ਦੇ ਕੈਂਸਰ ਅਤੇ ਲੱਤਾਂ ਬਾਂਹਾਂ ਵਿੱਚ ਕਿਤੇ ਵੀ ਪ੍ਰਕਾਰ ਦੀ ਰਸੌਲੀ ਦਾ ਇਲਾਜ ਕੀਤਾ ਜਾਂਦਾ ਹੈ।
ਡਾ. ਰਜਤ ਗੁਪਤਾ
ਔਰਥੋਪਈਡਿਕ ਔਨਕੋਲੋਜਿਸਟ
ਬੋਨ ਕੈਂਸਰ ਕਲੀਨਿਕ
# 5,ਸੈਕਟਰ 19
ਚੰਡੀਗੜ।